thyssenkrupp AG

thyssenkrupp 'ਚ ਕੰਪਲਾਇੰਸ – ਕਿਰਪਾ ਕਰਕੇ ਸਾਨੂੰ ਆਪਣਾ ਸਮਰਥਨ ਦਿਓ।

ਇਹ ਵਿਸਲਬਲੋਇੰਗ ਸਿਸਟਮ ਤੁਹਾਨੂੰ thyssenkrupp AG ਨਾਲ ਜੁੜੇ ਚੋਣਵੇਂ ਅਨੁਪਾਲਣ ਵਿਸ਼ੇਆਂ ਨਾਲ ਸਬੰਧਤ ਕਨੂੰਨਾਂ ਜਾਂ ਨੀਤੀਆਂ ਦੀਆਂ ਸੰਭਾਵੀ ਉਲੰਘਣਾਵਾਂ ਬਾਰੇ ਰਿਪੋਰਟਾਂ ਜਮ੍ਹਾਂ ਕਰਨ ਦੀ ਇਜਾਜ਼ਤ ਦਿੰਦਾ ਹੈ ਜੇਕਰ ਉਹ ਉਲੰਘਣਾਵਾਂ thyssenkrupp Group ਦੀਆਂ ਕੰਪਨੀਆਂ ਨਾਲ ਸਬੰਧਤ ਹਨ। ਜੇਕਰ ਦੇਸ਼ ਅਤੇ ਕਿਸੇ ਖ਼ਾਸ ਸਥਿਤੀ 'ਚ ਕਨੂੰਨੀ ਹੋਵੇ ਤਾਂ ਤੁਸੀਂ ਗੁਮਨਾਮ ਰਹਿਣ ਦੀ ਚੋਣ ਕਰ ਸਕਦੇ ਹੋ।

ਬਰਲਿਨ 'ਚ EQS Group AG, thyssenkrupp AG ਵੱਲੋਂ ਕਾਰਵਾਈ ਕਰਨ ਵਾਲੀ ਬਾਹਰੀ ਪ੍ਰਦਾਤਾ, ਦੁਆਰਾ ਵਿਸਲਬਲੋਇੰਗ ਸਿਸਟਮ ਸੰਚਾਲਤ ਕੀਤਾ ਜਾਂਦਾ ਹੈ। ਸਿਸਟਮ ਦੀ ਡੇਟਾ ਸੁਰੱਖਿਆ ਅਤੇ ਰੱਖਿਆ ਦੇ ਸਬੰਧ 'ਚ ਬਾਹਰਲੇ ਮਾਹਰਾਂ ਦੁਆਰਾ ਨੇਮੀ ਤੌਰ 'ਤੇ ਇਸਨੂੰ ਪ੍ਰਮਾਣੀਕ੍ਰਿਤ ਕੀਤਾ ਜਾਂਦਾ ਹੈ।

ਤੁਹਾਡੀ ਜਾਣਕਾਰੀ ਸ਼ੁਰੂਆਤੀ ਅਵਸਥਾ 'ਚ ਉਲਘਣਾਵਾਂ ਦੇ ਖ਼ਿਲਾਫ਼ ਕਾਰਵਾਈ ਕਰਨ ਅਤੇ ਸਾਡੀ ਕੰਪਨੀ, ਸਾਡੇ ਕਰਮਚਾਰੀਆਂ ਅਤੇ ਸਾਡੇ ਵਿਵਸਾਇਕ ਸਾਂਝੀਦਾਰਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਸੀਮਤ ਕਰਨ 'ਚ ਸਾਡੀ ਮਦਦ ਕਰਦੀ ਹੈ।

ਇਹ ਵਿਸਲਬਲੋਇੰਗ ਸਿਸਟਮ thyssenkrupp ਦੇ ਸਭ ਕਰਮਚਾਰੀਆਂ ਅਤੇ ਤੀਜੀ ਧਿਰਾਂ (ਗਾਹਕਾਂ, ਪੂਰਤੀਕਰਤਾਵਾਂ ਆਦਿ) ਲਈ ਖੁੱਲ੍ਹਾ ਹੈ। ਕਿਰਪਾ ਕਰਕੇ USA ਅਤੇ ਕੈਨੇਡਾ ਨਾਲ ਸਬੰਧਤ ਕੋਈ ਵੀ ਜਾਣਕਾਰੀ ਸਿੱਧਾ thyssenkrupp North America ਦੇ ਵਿਸਲਬਲੋਇੰਗ ਸਿਸਟਮ, www.thyssenkrupp-north-america.com, ਨੂੰ ਦਿਓ।

ਪ੍ਰਾਪਤ ਹੋਣ ਵਾਲੀ ਸਾਰੀ ਜਾਣਕਾਰੀ thyssenkrupp AG ਦੇ ਕੰਪਲਾਇੰਸ ਅਫ਼ਸਰ ਦੁਆਰਾ ਬੇਹੱਦ ਗੁਪਤਤਾ ਨਾਲ ਪ੍ਰਬੰਧਤ ਕੀਤੀ ਜਾਂਦੀ ਹੈ। thyssenkrupp ਇਹ ਯਕੀਨੀ ਬਣਾਉਂਦੀ ਹੈ ਕਿ ਇਮਾਨਦਾਰੀ ਨਾਲ ਪਰਗਟ ਕੀਤੀ ਗਈ ਜਾਣਕਾਰੀ ਦੇ ਨਤੀਜੇ ਵਜੋਂ ਕਿਸੇ ਵੀ ਕਰਮਚਾਰੀ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ। ਕਿਉਂਕਿ ਕਿਸੇ ਹੋਰ ਵਿਅਕਤੀ 'ਤੇ ਸ਼ੱਕ ਕਰਨ ਦਾ ਉਸ ਵਿਅਕਤੀ ਲਈ ਗੰਭੀਰ ਨਤੀਜਾ ਹੋ ਸਕਦਾ ਹੈ, ਇਹ ਜ਼ਰੂਰੀ ਹੈ ਕਿ ਜ਼ਿੰਮੇਵਾਰ ਢੰਗ ਨਾਲ ਵਿਸਲਬਲੋਇੰਗ ਸਿਸਟਮ ਦੀ ਵਰਤੋਂ ਕੀਤੀ ਜਾਂਦੀ ਹੈ।

ਇਸ ਸਿਸਟਮ ਰਾਹੀਂ ਜਮ੍ਹਾਂ ਕੀਤੀਆਂ ਜਾਣ ਵਾਲੀਆਂ ਰਿਪੋਰਟਾਂ ਸਾਨੂੰ ਅਨੁਪਾਲਨ ਦੀਆਂ ਸੰਭਾਵੀ ਉਲੰਘਣਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਨ ਦਾ ਤਰੀਕਾ ਹਨ। ਹਾਲਾਂਕਿ, ਖੁੱਲ੍ਹੇਪਣ 'ਤੇ ਅਧਾਰਤ ਕਾਰਪੋਰੇਟ ਸੱਭਿਆਚਾਰ ਦੇ ਇਰਾਦੇ ਨਾਲ, ਅਸੀਂ ਸਭ ਕਰਮਚਾਰੀਆਂ ਨੂੰ ਪਹਿਲਾਂ ਕੰਪਨੀ ਦੇ ਅੰਦਰ ਸੰਪਰਕਾਂ, ਉਦਾਹਰਨ ਲਈ, ਉਨ੍ਹਾਂ ਦੇ ਲਾਈਨ ਪ੍ਰਬੰਧਕ ਜਾਂ ਕਨੂੰਨ ਅਤੇ ਅਨੁਪਾਲਨ ਮਹਿਕਮੇ, ਕੋਲ ਜਾਣ ਲਈ ਉਤਸ਼ਾਹਤ ਕਰਦੇ ਹਾਂ।

ਮੈਂ ਕਿਸ ਕਿਸਮ ਦੀ ਜਾਣਕਾਰੀ ਪੇਸ਼ ਕਰ ਸਕਦਾ ਹਾਂ?
ਕੀ ਮੈਂ ਗੁਮਨਾਮ ਤਰੀਕੇ ਨਾਲ ਵੀ ਜਾਣਕਾਰੀ ਦੇ ਸਕਦਾ ਹਾਂ?
ਮੈਂ ਰਿਪੋਰਟ ਕਿੰਝ ਜਮ੍ਹਾਂ ਕਰ ਸਕਦਾ ਹਾਂ?
ਕੀ ਮੈਨੂੰ ਪਰਕਿਰਿਆ ਦੀ ਸਥਿਤੀ ਬਾਰੇ ਫ਼ੀਡਬੈਕ/ ਜਾਣਕਾਰੀ ਪ੍ਰਾਪਤ ਹੋਵੇਗੀ?