Merck KGaA, Group Compliance Office

ਪਾਲਣਾ – Speak Up

ਪਿਆਰੇ ਵਿਹ੍ਸਲਬਲੋਅਰ,

ਸਾਡੇ ਲਈ, ਜ਼ੁੰਮੇਵਾਰੀ ਨਾਲ ਕਾਰੋਬਾਰ ਕਰਨ ਦਾ ਅਰਥ ਹੈ: ਵੇਖਣਾ, ਸੁਣਨਾ, ਬਿਹਤਰ ਬਣਨਾ। ਅਸੀਂ ਆਪਣੇ ਕਰਮਚਾਰੀਆਂ, ਗਾਹਕਾਂ ਅਤੇ ਹਿੱਸੇਦਾਰਾਂ ਦੇ ਨਾਲ-ਨਾਲ ਸਮਾਜ ਦੇ ਹਿੱਤਾਂ ਦਾ ਸਤਿਕਾਰ ਕਰਦੇ ਹਾਂ - ਇਹੀ ਉਹ ਚੀਜ਼ ਹੈ ਜੋ ਲੰਬੇ ਸਮੇਂ ਵਿੱਚ ਸਾਡੀ ਕਾਰਪੋਰੇਟ ਸਫਲਤਾ ਨੂੰ ਯਕੀਨੀ ਬਣਾਉਂਦੀ ਹੈ। ਇਹ ਸਾਡੀ ਕੰਪਨੀ ਦੀ ਰਣਨੀਤੀ ਅਤੇ ਸਾਡੇ ਆਚਾਰ ਸੰਹਿਤਾ (ਕੋਡ ਆਫ ਕੰਡਕਟ) ਦੇ ਅੰਦਰ ਵਸੀ ਹੋਈ ਹੈ।

ਜੇ ਤੁਹਾਡੇ ਕੋਲ ਠੋਸ ਜਾਣਕਾਰੀ ਹੈ ਕਿ ਅਸੀਂ ਇਸ ਮਾਪਦੰਡ ਦੇ ਅਨੁਸਾਰ ਕੰਮ ਨਹੀਂ ਕਰ ਰਹਿ ਰਹੇ ਅਤੇ ਤੁਸੀਂ ਅਜਿਹਾ ਵਿਵਹਾਰ ਦੇਖਿਆ ਹੈ ਜੋ ਸਾਡੇ ਆਚਾਰ ਸੰਹਿਤਾ (ਕੋਡ ਆਫ ਕੰਡਕਟ) ਦੇ ਸਿਧਾਂਤਾਂ, ਸਾਡੇ ਅੰਦਰੂਨੀ ਨਿਯਮਾਂ ਜਾਂ ਇੱਥੋਂ ਤੱਕ ਕਿ ਕਾਨੂੰਨਾਂ ਦੀ ਵੀ ਉਲੰਘਣਾ ਕਰਦਾ ਹੈ, ਤਾਂ ਅਸੀਂ ਤੁਹਾਨੂੰ ਇਸ ਜਾਣਕਾਰੀ ਨੂੰ ਸਾਡੇ ਨਾਲ ਸਾਂਝਾ ਕਰਨ ਅਤੇ ਸਰਗਰਮ ਰੂਪ ਵਿੱਚ ਸਾਡੀ ਜਾਂਚ ਕਰਨ ਦੇ ਵਿੱਚ ਸਹਾਇਤਾ ਕਰਨ ਲਈ ਕਹਿੰਦੇ ਹਾਂ। ਇਹ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਨਜਿੱਠਣ ਅਤੇ ਗੰਭੀਰ ਨੁਕਸਾਨ ਤੋਂ ਬਚਣ ਵਿੱਚ ਸਾਡੀ ਸਹਾਇਤਾ ਕਰਦਾ ਹੈ।

ਇਹ ਸਾਡੀ ਕੰਪਨੀ ਅਤੇ ਸਾਡੀ ਸਪਲਾਈ ਲੜੀ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਅਤੇ ਕੁਝ ਵਾਤਾਵਰਣ ਸੰਬੰਧੀ ਜੋਖਮਾਂ ਜਾਂ ਉਲੰਘਣਾਵਾਂ ਬਾਰੇ ਜਾਣਕਾਰੀ 'ਤੇ ਵੀ ਲਾਗੂ ਹੁੰਦਾ ਹੈ। ਸਾਡੀ ਕੰਪਨੀ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਾਡੀਆਂ ਸਮੂਹ ਕੰਪਨੀਆਂ, ਸਪਲਾਇਰ ਅਤੇ ਵਪਾਰਕ ਹਿੱਸੇਦਾਰਾਂ ਸੰਬੰਧੀ ਮਨੁੱਖੀ ਅਧਿਕਾਰਾਂ ਦੀ ਕੋਈ ਉਲੰਘਣਾ ਨਹੀਂ ਹੁੰਦੀ ਹੈ, ਅਤੇ ਜੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਪਛਾਣ ਹੁੰਦੀ ਹੈ ਤਾਂ ਸੰਬੰਧਿਤ ਸਥਿਤੀਆਂ ਨੂੰ ਸੁਧਾਰਨ ਲਈ ਕੰਮ ਕਰਨ ਲਈ ਵੀ ਅਸੀਂ ਵਚਨਬੱਧ ਹਾਂ।

ਇਸ ਲਈ ਤੁਹਾਨੂੰ ਇਸ ਪੋਰਟਲ ਰਾਹੀਂ ਲਿਖਤੀ ਰੂਪ ਵਿੱਚ ਜਾਂ ਟੈਲੀਫ਼ੋਨ ਰਾਹੀਂ ਆਪਣੀਆਂ ਚਿੰਤਾਵਾਂ ਦੀ ਰਿਪੋਰਟ ਕਰਨ ਲਈ ਦਿਲੋਂ ਸੱਦਾ ਦਿੱਤਾ ਜਾਂਦਾ ਹੈ। ਜੇ ਤੁਸੀਂ ਆਪਣਾ ਨਾਮ ਗੁਪਤ ਰੱਖਣਾ ਚਾਹੁੰਦੇ ਹੋ ਅਤੇ ਸਾਡੇ ਨਾਲ ਆਪਣੀ ਸੰਪਰਕ ਜਾਣਕਾਰੀ ਸਾਂਝੀ ਨਹੀਂ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇੱਕ ਸੁਰੱਖਿਅਤ ਮੇਲਬਾਕਸ ਸਥਾਪਤ ਕਰਨ ਅਤੇ ਇਸ ਦੀ ਨਿਯਮਿਤ ਤੌਰ 'ਤੇ ਜਾਂਚ ਕਰਨ ਲਈ ਕਹਿੰਦੇ ਹਾਂ। ਅਸੀਂ ਇਸ ਨੂੰ ਤੁਹਾਡੇ ਨਾਲ ਲਿਖਤੀ ਰੂਪ ਵਿੱਚ ਸੰਚਾਰ ਕਰਨ ਲਈ ਵਰਤ ਸਕਦੇ ਹਾਂ, ਹੋਰ ਸਵਾਲ ਪੁੱਛ ਸਕਦੇ ਹਾਂ ਜੋ ਜਾਂਚ ਲਈ ਜ਼ਰੂਰੀ ਹਨ ਅਤੇ ਤੁਹਾਨੂੰ ਜਾਂਚ ਦੀ ਪ੍ਰਗਤੀ ਬਾਰੇ ਸੂਚਿਤ ਕਰ ਸਕਦੇ ਹਾਂ।

ਮੁਖ਼ਬਰ ਵੱਜੋਂ ਤੁਹਾਡੀ ਸੁਰੱਖਿਆ ਸਾਡੇ ਲਈ ਬਹੁਤ ਮਹੱਤਵਪੂਰਨ ਹੈ, ਅਤੇ ਅਸੀਂ ਇੱਥੇ ਤੁਹਾਨੂੰ ਰਿਪੋਰਟਾਂ ਜਮ੍ਹਾਂ ਕਰਵਾਉਣ ਲਈ ਇੱਕ ਸੰਚਾਰ ਪਲੇਟਫਾਰਮ ਦੀ ਪੇਸ਼ਕਸ਼ ਕਰਦੇ ਹਾਂ ਜੋ ਕਿ ਨਵੀਨਤਮ ਤਕਨੀਕਾਂ ਨਾਲ ਸੁਰੱਖਿਅਤ ਹੈ। ਜੇਕਰ ਤੁਸੀਂ ਪ੍ਰਕਿਰਿਆ ਦੇ ਸਾਰੇ ਪੜਾਵਾਂ ਦੌਰਾਨ ਗੁਮਨਾਮ ਰਹਿਣਾ ਚਾਹੁੰਦੇ ਹੋ, ਜਿਸ ਵਿੱਚ ਸਾਡੇ ਨਾਲ ਤੁਹਾਡੀ ਗੱਲਬਾਤ ਦਾ ਸਮਾਂ ਵੀ ਸ਼ਾਮਲ ਹੈ, ਤਾਂ ਤੁਸੀਂ ਗੁਮਨਾਮ ਰਹੋਗੇ।

ਅਸੀਂ ਤੁਹਾਡੀ ਸਹਾਇਤਾ ਲਈ ਪਹਿਲਾਂ ਤੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ!

ਇਕ ਸਦਸ਼ ਕਿਵ ਕਮ ਕਰਦਾ ਰ, ਮ ਮਲਬਕਸ ਨ ਕਿਵ ਸਥਾਪਤ ਕਰ ਸਕਦਾ ਹਾ?
ਮ ਫੀਡਬਕ ਕਿਵ ਪਰਾਪਤ ਕਰ ਸਕਦਾ ਹਾ ਪਰ ਮ ਹਾਲ ਵੀ ਅਨਾਮ ਰਹਿਦਾ ਹਾ?
ਰਿਪੋਰਟਾਂ ਜਮ੍ਹਾਂ ਕਰਨ ਬਾਰੇ ਅਤੇ ਪਾਲਣਾ ਹਾਟਲਾਈਨ ਬਾਰੇ ਵਧੇਰੇ ਜਾਣਕਾਰੀ